ਵਲੰਟੀਅਰ ਬਣੋ

ਆਪਣੇ ਸਮੇਂ ਅਤੇ ਹੌਂਸਲੇ ਨਾਲ ਕਿਸੇ ਦੀ ਜ਼ਿੰਦਗੀ ਬਦਲੋ। ਸਾਡੀ ਟੀਮ ਵਿੱਚ ਸ਼ਾਮਲ ਹੋਵੋ।

ਮੈਂਬਰ ਬਣੇ

ਸਾਡੀ ਕਮਿਊਨਿਟੀ ਦਾ ਹਿੱਸਾ ਬਣੋ ਅਤੇ ਮਿਲਕੇ ਬਦਲਾਅ ਲਿਆਓ। ਅੱਜ ਹੀ ਰਜਿਸਟਰ ਕਰੋ।

ਸਹਿਯੋਗ ਕਰੋ

ਆਪਣੇ ਯੋਗਦਾਨ ਨਾਲ ਸਾਡੇ ਮਿਸ਼ਨ ਨੂੰ ਮਜ਼ਬੂਤ ਕਰੋ। ਦਾਨ ਕਰੋ ਅਤੇ ਉਮੀਦ ਜਗਾਓ।

14 ਦਸੰਬਰ 1920 ਨੂੰ ਹਮੇਸ਼ਾ ਇਸ ਲਈ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਭਾਰਤ ਵਿੱਚ ਇਸ ਦਿਨ ਦੇਸ਼ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਧ ਪ੍ਰਗਤੀਸ਼ੀਲ ਸਿਆਸੀ ਪਾਰਟੀ ਦਾ ਜਨਮ ਹੋਇਆ। ਪੰਜਾਬ ਉਦੋਂ ਤੋਂ ਕਦੇ ਵੀ ਪਹਿਲਾਂ ਵਰਗਾ ਨਹੀਂ ਰਿਹਾ ਤੇ ਅਜਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਿਰੰਤਰ ਤੇ ਅਣਥੱਕ ਯਤਨਾਂ ਦੀ ਬਦੌਲਤ ਹੀ ਹੋਇਆ ਹੈ। ਇਹ ਹਮਖਿਆਲੀ ਵਿਚਾਰਾਂ ਵਾਲੇ ਆਗੂਆਂ ਦੀ ਇਕੱਤਰਤਾ ਹੀ ਹੈ , ਜਿਸਨੇ ਪੰਜਾਬ ਦੇ ਹਿਤਾਂ ਨੂੰ ਹਮੇਸ਼ਾ ਸਿਖਰ ‘ਤੇ ਰੱਖਿਆ ਹੈ ਤੇ ਲੋੜ ਪੈਣ ‘ਤੇ ਇਹਨਾਂ ਵਾਸਤੇ ਸੰਘਰਸ਼ ਵੀ ਕੀਤਾ ਹੈ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਹੈ, ਇਸਦਾ ਸਾਰਾ ਇਤਿਹਾਸ ਇਸਦੀ ਦੇਸ਼ ਭਗਤੀ ਦਾ ਆਲੀਸ਼ਾਨ ਗਵਾਹ ਰਿਹਾ ਹੈ। ਪਿਛਲੇ ਕਈ ਵਰ੍ਹਿਆਂ ਦੌਰਾਨ ਇਸ ਵੱਲੋਂ ਕੀਤੇ ਅਨੇਕਾਂ ਸੰਘਰਸ਼ ਤੇ ਰੋਸ ਵਿਖਾਵੇ, ਅਣਗਿਣਤ ਜਿੱਤਾਂ ਤੇ ਪ੍ਰਾਪਤੀਆਂ ਜੋ ਇਸ ਵੱਲੋਂ ਇਹਨਾਂ ਵਰ੍ਹਿਆਂ ਦੌਰਾਨ ਦਰਜ ਕੀਤੀ ਗਈਆਂ ਹਨ, ਇਸ ਗੱਲ ਦਾ ਸਬੂਤ ਹਨ ਕਿ ਇਸਨੇ ਪੰਜਾਬ ਅਤੇ ਇਸਦੇ ਲੋਕਾਂ ਵਾਸਤੇ ਕੀ ਕੁਝ ਹਾਸਲ ਕੀਤਾ ਹੈ। ਆਪਣੇ ਹਰ ਯਤਨ ਨੂੰ ਧਰਮ ਨਿਰਪੱਖਤਾ ਤੇ ਲੋਕਤੰਤਰ ਦੀ ਮਿੱਟੀ ਵਿਚ ਸਮੋਇਆ ਇਸਨੇ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਣ, ਸਿੰਜਾਈ ਸਹੂਲਤਾਂ, ਬਿਜਲੀ ਪਲਾਂਟ ਤੇ ਹਵਾਈ ਅੱਡਿਆਂ ਦੀ ਸਹੂਲਤ ਪ੍ਰਦਾਨ ਕਰਨ, ਸੌਖੇ ਤੇ ਬਿਨਾਂ ਰੁਕਾਵਟ ਆਵਾਜਾਈ ਵਾਸਤੇ ਵਧੇਰੇ ਚੌੜੇ ਹਾਈਵੇ ਦਾ ਨਿਰਮਾਣ ਕਰਨ ਅਤੇ ਅਜਿਹੇ ਸੁਧਾਰ ਕਰਨ ਵੱਲ ਧਿਆਨ ਦਿੱਤਾ ਹੈ ਜਿਸਦਾ ਲਾਭ ਪੰਜਾਬ ਦੇ ਲੋਕਾਂ ਨੂੰ ਹੋਵੇ। ਇਹ ਸਭ ਕੁਝ ਸੁਖਬੀਰ ਸਿੰਘ ਬਾਦਲ ਦੀ ਵਿਸ਼ੇਸ਼ ਲੀਡਰਸ਼ਿਪ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।

ਸ਼੍ਰੋਮਣੀ ਅਕਾਲੀ ਦਲ - ਲੋਕ ਹਿੱਤਾਂ ਦੀ ਰਖਵਾਲੀ

ਉਹ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ, ਗਤੀਸ਼ੀਲ ਤੇ ਉਚ ਸਿੱਖਿਆ ਪ੍ਰਾਪਤ ਪ੍ਰਧਾਨ ਹਨ , ਜਿੰਨ੍ਹਾਂ ਨੇ ਦਿਨ ਰਾਤ ਬਿਨਾਂ ਥਕਾਵਟ ਮੰਨਿਆ ਮਿਹਨਤ ਕੀਤੀ ,ਤਾਂ ਕਿ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੇ ਸੁਪਨੇ ਨੂੰ ਅਸਲੀਅਤ ਵਿਚ ਤਬਦੀਲ ਕੀਤਾ ਜਾ ਸਕੇ। ਪੰਜਾਬ ਅਜਿਹੇ ਇਕ ਮਿਸਾਲੀ ਸੂਬੇ ਦੇ ਤੌਰ ‘ਤੇ ਸਾਹਮਣੇ ਹੈ ਜਿਸ ਵਿਚ ਮਜ਼ਬੂਤ ਬੁਨਿਆਦੀ ਢਾਂਚਾ ਹੈ, ਮਿਆਰੀ ਸ਼ਾਸਨ ਹੈ ਤੇ ਪਾਰਦਰਸ਼ੀ ਨੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੁਆਰਾ ਪਿਛਲੇ 10 ਵਰਿਆਂ ਦੌਰਾਨ ਜੋ ਵਿਕਾਸ ਇਥੇ ਹੋਇਆ, ਇਤਿਹਾਸ ਵਿੱਚ ਪਹਿਲਾਂ ਕਦੇ ਵੀ ਅਜਿਹੀ ਮਿਸਾਲ ਕਾਇਮ ਨਹੀਂ ਹੋਈ ।

ਮੁੱਖ ਸਰਪ੍ਰਸਤ

ਸਰਦਾਰ ਪ੍ਰਕਾਸ਼ ਸਿੰਘ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੰਜ ਵਾਰ ਸੇਵਾ ਨਿਭਾ ਚੁੱਕੇ ਹਨ। ਉਹ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਅਤੇ 2007 ਤੋਂ 2017 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ…

ਪ੍ਰਧਾਨ

ਸੁਖਬੀਰ ਸਿੰਘ ਬਾਦਲ (9 ਜੁਲਾਈ 1962 ਨੂੰ ਜਨਮੇ) ਸਾਲ 2008 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ।  ਇਕ ਨੌਜਵਾਨ ਤੇ ਗਤੀਸ਼ੀਲ ਰਾਜਨੀਤੀਵਾਨ, ਉਹਨਾਂ ਨੇ 2009 ਤੋਂ 2017 ਤੱਕ ਉਪ ਮੁੱਖ ਮੰਤਰੀ ਦੇ ਰੂਪ ਵਿਚ ਪੰਜਾਬ ਦੀ ਸਿਆਸੀ ਕਮਾਂਡ ਸੰਭਾਲ ਕੇ ਰੱਖੀ…

ਜਥੇਬੰਦਕ ਢਾਂਚਾ

ਸ਼੍ਰੋਮਣੀ ਅਕਾਲੀ ਦਲ ਇਕ ਮੈਰਿਟ ਆਧਾਰਿਤ ਲੋਕਤੰਤਰੀ ਸਿਆਸੀ ਸੰਗਠਨ ਹੈ। ਪਾਰਟੀ ਦੇ ਕੰਮਕਾਜ ਵਿਚ ਪਾਰਟੀ ਪ੍ਰਧਾਨ ਦੀ ਅਗਵਾਈ ਹੇਠ  ਜ਼ਮੀਨੀ ਪੱਧਰ ਤੱਕ ਦੇ ਆਗੂਆਂ ਤੇ ਵਰਕਰਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ।  ਇਸ ਤੋਂ ਇਲਾਵਾ ਕਈ ਮੀਤ ਪ੍ਰਧਾਨ, ਜਨਰਲ ਸਕੱਤਰ, ਖਜਾਨਚੀ ਤੇ ਸਕੱਤਰ ਪਾਰਟੀ ਦੀ ਭਲਾਈ ਵਾਸਤੇ ਆਪੋ ਆਪਣੀ ਭੂਮਿਕਾ ਨਿਭਾਉਂਦੇ ਹਨ। ਪਾਰਟੀ ਨੂੰ ਕਈ ਆਜ਼ਾਦ ਵਿੰਗਾਂ ਵਿਚ ਵੰਡਿਆ ਗਿਆ ਹੈ ਤਾਂ ਕਿ ਸਮਾਜ ਵਿਚਲੇ ਹਰ ਭਾਈਚਾਰੇ ਨੂੰ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾ ਸਕੇ।

ਪ੍ਰਾਪਤੀਆਂ

ਪੜ੍ਹੋ ਕਿ ਅਕਾਲੀ ਦਲ ਨੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਕਿਵੇਂ ਪਾਇਆ

ਸੰਗਠਨਾਤਮਕ ਢਾਂਚਾ